audio
audioduration (s)
2.19
17.3
text
stringlengths
21
170
gender
class label
2 classes
ਸਾਡੇ ਡੈਲੀਗੇਸ਼ਨ ਦੀਆਂ ਸੋਚਾਂ ਤੇ ਅੰਦਾਜ਼ਿਆਂ ਦੇ ਇਹ ਬਿਲਕੁਲ ਉਲਟ ਸੀ।
1male
ਅਸਾਂ ਸਮਾਜਵਾਦ ਤੇ ਤੀਰਥ-ਸਥਾਨ ਤੋਂ ਕਿਤੇ ਉਚੇਰੇ ਸੁਹਜ ਦੀ ਆਸ ਕੀਤੀ ਹੋਈ ਸੀ।
1male
ਪਰ ਗੌਰ ਨਾਲ ਵੇਖਿਆ ਜਾਏ ਤਾਂ ਇਸ ਵਿਚ ਰੂਸੀਆਂ ਦਾ ਕੋਈ ਕਸੂਰ ਨਹੀਂ ਸੀ।
1male
'ਆਵਾਰਾ' ਵਿਚ ਨਰੋਈ ਹਿੰਦੁਸਤਾਨੀਅਤ ਦੀ ਝਲਕ ਸੀ।
1male
ਇਹ ਤਿੰਨੇ ਬੜੇ ਤਰੱਕੀ-ਪਸੰਦ ਵਿਚਾਰਾਂ ਵਾਲੇ ਤੇ ਵਿਦਿਆਰਥੀ-ਤਹਿਰੀਕ ਦੇ ਉੱਘੇ ਆਗੂ ਰਹਿ ਚੁਕੇ ਸਨ।
1male
ਉਹਨਾਂ ਇਸ ਫਿਲਮ ਦੀ ਕਾਮਯਾਬੀ ਲਈ ਪੂਰਾ ਟਿੱਲ ਲਾਇਆ।
1male
ਬੰਬਈ ਦੇ ਮੈਟਰੋ ਸਿਨੇਮਾ ਵਿਚ ਅਪੂਰਬ ਠਾਠ-ਬਾਠ ਨਾਲ ਫਿਲਮ ਰਿਲੀਜ਼ ਕੀਤੀ।
1male
ਆਪਣੇ ਆਲੇ-ਦੁਆਲੇ ਵਡੇ-ਵਡੇ ਅਦਾਕਾਰਾਂ, ਸੇਠਾਂ ਤੇ ਡਿਸਟ੍ਰੀਬਿਊਟਰਾਂ ਦੀ ਭਿਣ-ਭਿਣ ਨੂੰ ਉਹ ਵੀ ਨਹੀਂ ਸਨ ਰੋਕ ਸਕੇ।
1male
ਨਤੀਜੇ ਵਜੋਂ ਆਪਣਾ ਯਥਾਰਥਵਾਦੀ ਤੇ ਅਗਾਂਹ-ਵਧੂ ਜ਼ਮੀਰ ਨਾਲ ਉਹ ਵੀ ਸਮਝੌਤੇ ਕਰਨ ਲਗ ਪਏ।
1male
ਇਤਨਾ ਹੀ ਨਹੀਂ, ਆਪਣੇ ਸਾਥੀਆਂ ਦੀ ਸ਼ਲਾਘਾ ਦਾ ਹਿੱਸਾ ਵੀ ਆਪਣੇ ਪੇਟੇ ਹੀ ਪਾਉਣ ਲਗ ਪਏ।
1male
ਨਤੀਜੇ ਵਜੋਂ ਸੱਚੇ ਹਿਤ-ਚਿੰਤਕ, ਗੁਣਵਾਨ ਸਾਥੀ ਸਾਥ ਛੱਡ ਗਏ।
1male
ਉਹਨਾਂ ਦੀ ਥਾਂ ਮੂਰਖਾਂ ਤੇ ਚਾਪਲੂਸਾਂ ਨੇ ਲੈ ਲਈ।
1male
ਤਕਨੀਕ ਦਾ ਪਲੜਾ ਰੋਜ਼ ਬਰੋਜ਼ ਭਾਰਾ ਹੁੰਦਾ ਗਿਆ, ਕਲਾ ਦੀ ਆਤਮਾ ਖੁਰਦੀ ਚਲੀ ਗਈ।
1male
ਬਦੇਸ਼ਾਂ ਵਿਚ ਜੋ ਥਾਂ ਬਿਮਲ ਰਾਏ ਨੇ ਬਣਾਈ ਸੀ, ਉਹ ਸਤਿਆਜੀਤ ਰੇਅ ਨੇ ਮੱਲ ਲਈ।
1male
ਫੇਰ ਵਪਾਰਕ ਸੂਝ-ਬੂਝ ਤਾਂ ਉਹਨਾਂ ਕੋਲ ਹੈ ਹੀ ਨਹੀਂ ਸੀ, ਆਖਰ ਕਲਾਕਾਰ ਸਨ।
1male
ਫਿਲਮ ਇੰਡਸਟਰੀ ਲਈ ਇਹ ਬਹੁਤ ਵੱਡਾ ਦੁਖਾਂਤ ਸੀ।
1male
ਉਹਨਾਂ ਜਿਹੇ ਅਲੋਕਾਰ ਫਿਲਮਸਾਜ਼ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ।
1male
ਸ਼ੁਹਰਤ ਮੈਨੂੰ ਵੀ 'ਦੋ ਬਿਘਾ ਜ਼ਮੀਨ' ਨੇ ਖੂਬ ਦਵਾਈ।
1male
ਹੁਣ ਤਕ ਫਜ਼ੀਤੀ ਦੇ ਡਰ ਮਾਰਿਆਂ ਮੈਂ ਕਦੇ ਇਹਨਾਂ ਗੱਲਾਂ ਦਾ ਜ਼ਿਕਰ ਨਹੀਂ ਸੀ ਕੀਤਾ।
1male
ਉਹੀ ਅਖੌਤ ਕਿ 'ਜਿਹਦੇ ਪੱਲੇ ਦਾਣੇ, ਉਹਦੇ ਕਮਲੇ ਵੀ ਸਿਆਣੇ'।
1male
ਕਈ ਅਕਲਾਂ ਦੇ ਕੋਠੇ ਮੈਨੂੰ ਇਨਕਲਾਬੀ ਖੰਭ ਵੀ ਲਾਉਣ ਲਗ ਪਏ।
1male
ਲਖਪਤੀ ਬਾਪ ਦਾ ਬੇਟਾ, ਜਿਹਦਾ ਦਿਲ ਗਰੀਬਾਂ ਤੇ ਸਿਰਫ ਗਰੀਬਾਂ ਲਈ ਹੀ ਧੜਕਦਾ ਹੈ।
1male
ਉਹ ਪੈਸੇ ਦੇ ਲਾਲਚ ਵਜੋਂ ਨਹੀਂ, ਫਿਲਮੀ ਦੁਨੀਆਂ ਨੂੰ ਇਨਕਲਾਬੀ ਮੋੜ ਦੇਣ ਲਈ ਮੈਦਾਨ ਵਿਚ ਉਤਰਿਆ ਹੈ।
1male
ਪਰ ਪੈਸੇ ਦੇ ਪੱਖੋਂ ਮੈਂ 'ਹਮ ਲੋਗ' ਵਾਂਗ 'ਦੋ ਬਿਘਾ ਜ਼ਮੀਨ' ਮਗਰੋਂ ਵੀ ਠੰਨ-ਠੰਨ ਗੋਪਾਲ ਹੀ ਰਿਹਾ।
1male
ਜਦੋਂ ਕਦੇ ਕੰਮ ਦੀ ਭਾਲ ਵਿਚ ਸਟੂਡੀਉਆਂ ਦੇ ਗੇੜੇ ਮਾਰਦਾ, ਲੋਕਾਂ ਦੀਆਂ ਨਜ਼ਰਾਂ ਮੈਨੂੰ ਵਿੰਨ੍ਹਦੀਆਂ ਪਰਤੀਤ ਹੁੰਦੀਆਂ।
1male
ਹੱਥਾਂ ਪੈਰਾਂ ਦੀਆਂ ਉਂਗਲਾਂ ਵਿਚ ਐਗਜ਼ੀਮੇ (ਖਾਰਸ਼) ਦਾ ਪੁਰਨ ਉਦਘਾਟਨ ਹੋ ਗਿਆ।
1male
ਅਤ ਖੁਦਾ-ਖੁਦਾ ਕਰਕੇ ਇਕ ਕਾਂਟਰੈਕਟ ਨਸੀਬ ਹੋ ਈ ਗਿਆ।
1male
ਮੇਰਾ ਰੋਲ ਤਾਂ ਨਾਇਕ ਦਾ ਸੀ, ਪਰ ਕਾਰੇ ਖਲ-ਨਾਇਕ ਵਰਗੇ।
1male
ਇਕ ਦਿਨ ਸੈੱਟ ਉਤੇ ਅਚਣਚੇਤ ਬਿਮਲ ਤਸ਼ਰੀਫ ਲੈ ਆਏ, ਜਿਵੇਂ ਕਦੇ 'ਹਮ ਲੋਗ' ਦੇ ਸੈੱਟ ਉਤੇ ਆਏ ਸਨ।
1male
ਬਨੋਟੀ ਨਸ਼ੇ ਵਿਚ ਗਿੱਠ ਭਰ ਮੂੰਹ ਲਮਕਾ ਕੇ ਮੈਂ ਕੰਜਰੀ ਦਾ ਨਾਚ ਵੇਖ ਰਿਹਾ ਸਾਂ।
1male
ਬਿਮਲ ਨੂੰ ਵੇਖ ਕੇ ਮੈਨੂੰ ਸ਼ਰਮ ਜਹੀ ਮਹਿਸੂਸ ਹੋਣ ਲੱਗ ਪਈ।
1male
ਪਰ ਅੰਦਰੇ ਅੰਦਰ ਮੇਰਾ ਮਨ ਕੁੜਿੱਤਣ ਨਾਲ ਭਰ ਗਿਆ।
1male
ਮੁਸ਼ਕਲਾਂ ਨਾਲ ਮੇਰਾ ਦਾਣਾ-ਪਾਣੀ ਫੇਰ ਤੁਰਿਆ ਸੀ।
1male
ਉਸ ਵੇਲੇ ਮੇਰੀ ਨਜ਼ਰ ਵਿਚ 'ਵਾਜ਼ੂਬੰਦ' ਦੀ ਕੀਮਤ 'ਦੋ ਬਿਘਾ ਜ਼ਮੀਨ' ਨਾਲੋਂ ਸੌ ਗੁਣਾਂ ਵਧੀਕ ਸੀ।
1male
ਉਸ ਦੇ ਸਹਾਰੇ ਮੇਰੇ ਬੱਚਿਆਂ ਦਾ ਪੇਟ ਪਲਦਾ ਸੀ।
1male
ਕੀ ਬਿਮਲ ਨੂੰ ਇਹੋ ਜਿਹਾ ਵਿਅੰਗ ਕਰਨਾ ਵਾਜਬ ਸੀ, ਜਦ ਆਪ ਉਹਨਾਂ ਮੇਰੀ ਬਾਤ ਨਹੀਂ ਸੀ ਪੁੱਛੀ?।
1male
ਕੀ ਪਤਾ, ਮੇਰੇ ਵਾਂਗ ਬਿਮਲ ਵੀ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਨਾਲ ਵੇਖਣ ਲਗ ਪਏ ਹੋਣ।
1male
ਜਿਵੇਂ ਇਨਕਲਾਬੀ ਫਿਲਮ ਨਹੀਂ ਬਣਾਈ ਸਗੋਂ ਸਚਮੁਚ ਇਨਕਲਾਬ ਕੀਤਾ ਹੋਵੇ।
1male
ਥੋੜ੍ਹਾ ਚਿਰ ਪਹਿਲਾਂ ਇਕ ਹੋਰ ਬੰਗਾਲੀ ਨਿਰਦੇਸ਼ਕ ਹੇਮੇਨ ਗੁਪਤਾ ਨੇ 'ਆਨੰਦ ਮਠ' ਬਣਾਈ ਸੀ।
1male
ਅੰਗਰੇਜ਼ ਦੇ ਜ਼ਮਾਨੇ ਵਿਚ ਹੇਮੇਨ ਗੁਪਤਾ ਆਪ ਇਕ ਪਿਸਤੌਲਬਾਜ਼ ਇਨਕਲਾਬੀ ਰਹਿ ਚੁੱਕੇ ਸਨ।
1male
"1942" ਤੇ 'ਭੂਲੀ ਨਾਈਂ' ਵਰਗੀਆਂ ਮਾਅਰਕੇ ਦੀਆਂ ਫਿਲਮਾਂ ਬੰਗਾਲੀ ਜ਼ਬਾਨ ਵਿਚ ਬਣਾਉਣ ਮਗਰੋਂ ਉਹ ਬੰਬਈ ਆਏ ਸਨ।
1male
'ਆਨੰਦ ਮਠ' ਬੰਕਿਮ ਚੰਦਰ ਚੈਟਰਜੀ ਦੇ ਨਾਵਲ ਉਪਰ ਆਧਾਰਤ ਸੀ।
1male
ਉਹ ਵੀ ਇਨਕਲਾਬੀ ਤਹਿਰੀਕ ਬਾਰੇ ਲਿਖਿਆ ਹੋਇਆ ਨਾਵਲ ਹੈ।
1male
ਹੇਮੇਨ ਗੁਪਤਾ ਨੇ ਉਸ ਫਿਲਮ ਦੀ ਸ਼ੂਟਿੰਗ ਨੂੰ ਵੀ ਇਕ ਇਨਕਲਾਬੀ ਮਹਾ-ਯੱਗ ਬਣਾ ਦਿੱਤਾ ਸੀ।
1male
ਤਿੰਨ-ਚਾਰ ਐਕਸਟਰਾ ਤਾਂ ਸਚਮੁਚ ਮਰ ਮਿਟੇ ਸਨ।
1male
ਫੇਰ, ਮੈਨੂੰ ਉਹਨਾਂ ਦੇ ਚਰਨਾਂ ਤੋਂ ਦੂਰ ਜਾਣ ਦਾ ਕੀ ਹੱਕ?।
1male
ਅਖਾਣ ਅਨੁਸਾਰ, ਸ਼ਬਦ ਦਾ ਫੱਟ ਮੁਸ਼ਕਲ ਨਾਲ ਮੌਲਦਾ ਹੈ।
1male
ਇੰਡੀਅਨ ਪੀਪਲਜ਼ ਥੀਏਟਰ ਤੇ ਕਮਿਊਨਿਸਟ ਪਾਰਟੀ ਨਾਲੋਂ ਟੁੱਟ ਕੇ ਜੀਵਨ ਬੇਮੁਹਾਰ ਸੀ।
1male
ਉਤੋਂ ਪੁਲਸ ਦੀਆਂ ਤੁੱਖਣੀਆਂ, ਜਿਨ੍ਹਾਂ ਵਿਚ ਮੈਨੂੰ ਮੁਖਬਿਰ ਬਣਾਉਣ ਦੀ ਕੋਸ਼ਿਸ਼ ਵੀ ਸ਼ਾਮਲ ਸੀ।
1male
ਤੇ ਸਾਥੀਆਂ ਦੇ ਟੋਕਾਂ ਮਾਰਨ ਦੇ ਅਧਿਕਾਰ ਦੀ ਦੁਰਵਰਤੋਂ ਨੇ ਬੇਜ਼ਾਰ ਕੀਤਾ ਹੋਇਆ ਸੀ।
1male
ਫਿਲਮਾਂ ਦੇ ਘਟੀਆ ਮਾਹੌਲ ਦੀ ਤਲਖੀ ਵੱਖਰੀ।
1male
ਬਿਮਲ ਰਾਏ ਦੇ ਆਉਣ ਤੋਂ ਪਹਿਲਾਂ ਅਨਵਰ ਹੁਸੈਨ ਫਿਲਮ ਲਾਈਨ ਦੇ ਅਤੀ ਦੁਖਾਵੇਂ ਕਿੱਸੇ ਸੁਣਾ ਰਿਹਾ ਸੀ।
1male
ਉਹਨਾਂ ਵਿਚੋਂ ਇਕ ਮੈਨੂੰ ਅਜੇ ਤੀਕ ਯਾਦ ਹੈ।
1male
ਮੀਨਾ ਕੁਮਾਰੀ ਨੇ ਇਕ ਉੱਘੇ ਫਿਲਮ ਨਿਰਮਾਤਾ-ਨਿਰਦੇਸ਼ਕ ਦੀ ਫਿਲਮ 'ਸਾਈਨ' ਕੀਤੀ।
1male
(ਇਹੋ ਜਹੀਆਂ ਕੋਸ਼ਿਸ਼ਾਂ ਨਿਰਮਾਤਾ-ਨਿਰਦੇਸ਼ਕ ਆਪਣਾ ਹੱਕ ਸਮਝਦੇ ਹਨ।
1male
ਕਈ ਤਾਂ ਲਾਰਿਆਂ ਉਤੇ ਇਤਬਾਰ ਕਰਕੇ ਹੀ ਆਪਣਾ ਆਪ ਬਰਬਾਦ ਕਰ ਬਹਿੰਦੀਆਂ ਹਨ।
1male
ਮੀਨਾ ਕੁਮਾਰੀ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ।
1male
ਉਹਨੇ ਅਪਮਾਨਿਤ ਮਹਿਸੂਸ ਕੀਤਾ, ਤੇ ਅਲੱਗ ਲੈ ਜਾ ਕੇ ਸ਼ਰੀਫਾਂ ਵਾਂਗ ਪੇਸ਼ ਆਉਣ ਦੀ ਦਰਖਾਸਤ ਕੀਤੀ।
1male
ਤੇ ਨਾਇਕ ਵੀ ਕੋਈ ਮਾਮੂਲੀ ਅਦਾਕਾਰ ਨਹੀਂ ਸੀ।
1male
ਹਿੰਦੁਸਤਾਨ ਦੀਆਂ ਲੱਖਾਂ ਕੁੜੀਆਂ ਉਸ ਦੇ ਨਾਂ ਨੂੰ ਪੂਜਦੀਆਂ, ਤੇ ਫੋਟੋ ਸਾਹਮਣੇ ਰਖ ਕੇ ਹਉਕਾ ਭਰਦੀਆਂ ਸਨ।
1male
ਨਾਇਕ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਚਪੇੜਾਂ ਕਿਉਂ ਮਰਵਾਈਆਂ ਜਾ ਰਹੀਆਂ ਸਨ।
1male
ਫੇਰ ਵੀ, ਮਰਦ ਦਾ ਪੁੱਤਰ ਮਾਰਦਾ ਹੀ ਗਿਆ।
1male
'ਸ਼ਾਟ' ਮੁਕਾ ਕੇ ਮੇਕ-ਅਪ-ਰੂਮ ਵਿਚ ਗਈ, ਤੇ ਰੋਈ।
1male
ਉਸ ਵੇਲੇ ਮੈਨੂੰ ਗਦਰੀ ਬਾਬਾ ਗੁਰਮੁਖ ਸਿੰਘ ਬਹੁਤ ਯਾਦ ਆਏ ਸਨ।
1male
ਜੇਲ੍ਹ 'ਚੋਂ ਉਮਰ-ਕੈਦ ਕਟ ਕੇ ਰਿਹਾ ਹੋਣ ਮਗਰੋਂ ਉਹ ਬੰਬਈ ਕਮਿਊਨਿਸਟ ਪਾਰਟੀ ਦੇ ਦਫਤਰ ਆ ਕੇ ਠਹਿਰੇ ਸਨ।
1male
ਇਕ ਕਾਮਰੇਡ ਮੈਨੂੰ ਉਹਨਾਂ ਦੇ ਦਰਸ਼ਨ ਕਰਾਉਣ ਲੈ ਗਿਆ ਸੀ।
1male
ਮੈਂ ਉਹਨਾਂ ਦੀ ਗੱਲ ਨੂੰ ਹੱਸ ਕੇ ਗੁਆ ਛਡਿਆ ਸੀ।
1male
ਬੰਬਈ-ਸ਼ਾਖਾ ਦਾ ਜਨਰਲ ਸਕੱਤਰ ਹੋਣ ਕਰਕੇ ਮੈਂ ਬਦੋਬਦੀ ਕੁਲ-ਹਿੰਦ ਇਪਟਾ ਦਾ ਲੀਡਰ ਬਣਿਆਂ ਫਿਰਦਾ ਸਾਂ।
1male
ਪਰ ਉਹੀ ਸਵਾਲ ਮੇਰੇ ਮਨ ਵਿਚ ਬਾਰ-ਬਾਰ ਉੱਠਿਆ।
1male
ਪਰ ਉੱਥੇ ਜਾ ਕੇ ਕਰਾਂਗਾ ਕੀ? ਉੱਥੇ ਤਾਂ ਏਥੋਂ ਨਾਲੋਂ ਵੀ ਬੁਰੇ ਹਾਲ ਸਨ।
1male
ਮੇਰਾ ਭਰਾ ਭੀਸ਼ਮ ਥਾਂ ਥਾਂ ਧੱਕੇ ਖਾ ਰਿਹਾ ਸੀ।
1male
ਰਾਜਬੰਸ, ਰਾਜਿੰਦਰ ਸਿੰਘ ਬੇਦੀ, ਸਾਹਿਰ ਲੁਧਿਆਣਵੀ ਤੇ ਕਿਤਨੇ ਹੋਰ ਸਾਥੀ ਰੁਜ਼ਗਾਰ ਦੀ ਭਾਲ ਵਿਚ ਬੰਬਈ ਨੱਠੇ ਆਉਂਦੇ ਸਨ।
1male
ਮੇਰਾ ਤਾਂ ਫੇਰ ਵੀ ਕਿਸੇ ਨਾ ਕਿਸੇ ਮਾਤਰਾ ਵਿਚ ਨਹੁੰ ਅੜਿਆ ਹੋਇਆ ਸੀ।
1male
ਪਹਿਲਾ ਕੰਮ ਆਰਥਿਕ ਤੌਰ ਤੇ ਸੁਤੰਤਰ ਹੋਣਾ ਹੈ।
1male
ਤੇ ਉਸ ਲਈ ਆਪਣੇ ਕੰਮ ਵਿਚ ਮੁਹਾਰਤ ਹਾਸਲ ਕਰਨੀ ਪਏਗੀ।
1male
ਫਿਲਮਾਂ ਵਿਚ ਜੀਅ ਲਗਦਾ ਹੈ ਭਾਵੇਂ ਨਹੀਂ, ਮਾਹੌਲ ਭਾਵੇਂ ਕਿਹੋ ਜਿਹਾ ਹੈ, ਮੈਂ ਕਾਮਯਾਬ ਹੋ ਕੇ ਵਿਖਾਉਣਾ ਹੈ।
1male
ਪੰਜਾਬ ਨੂੰ ਯਾਦ ਕਰਨਾ ਭਜਾਕਲਪਣੇ ਤੋਂ ਛੁੱਟ ਹੋਰ ਕੁਝ ਨਹੀਂ।
1male
ਕਮਿਊਨਿਸਟ ਪਾਰਟੀ ਨੇ ਆਪਣੀ ਨਹਿਰੂ-ਵਿਰੋਧੀ ਪਾਲਿਸੀ ਬਦਲ ਦਿੱਤੀ ਸੀ।
1male
ਮੇਰੇ ਜਿਹਾਂ ਦੇ ਮੂੰਹ ਤੋਂ ਵਰਗ-ਵੈਰੀ ਤੇ ਗਦਾਰ ਹੋਣ ਦਾ ਦਾਗ ਪੂੰਝਿਆ ਗਿਆ।
1male
ਲਗਭਗ ਉਸੇ ਵੇਲੇ ਇਕੋ ਸਾਹੇ ਚਾਰ-ਪੰਜ ਹੋਰ ਫਿਲਮਾਂ ਦੇ ਕਾਂਟਰੈਕਟ ਮਿਲ ਗਏ - "ਔਲਾਦ", "ਟਕਸਾਲ", "ਆਕਾਸ਼", "ਰਾਹੀ"।
1male
ਕਮ-ਸੇ-ਕਮ ਅਗਲੇ ਚਾਰ-ਪੰਜ ਸਾਲ ਜੀਵਨ ਸੌਖਾ-ਸੁਖਾਲਾ ਸੀ।
1male
ਜੇ ਚਾਹਾਂ ਤਾਂ ਅਗਾਂਹ-ਵਧੂ ਤਹਿਨੀਕ ਨਾਲ ਫੇਰ ਰਿਸ਼ਤਾ ਜੋੜ ਸਕਦਾ ਸਾਂ।
1male
ਫਿਲਮਾਂ ਦੇ ਘਟੀਆ ਮਾਹੌਲ ਨੂੰ ਚੰਗੇਰਾ ਬਣਾਉਣ ਲਈ ਜੂਝ ਸਕਦਾ ਸਾਂ।
1male
ਬਿਮਲ ਨੇ ਵਿਅੰਗ ਕੀਤਾ ਵਕਤ ਤੋਂ ਪਹਿਲਾਂ, ਪਰ ਕੀਤਾ ਠੀਕ ਹੀ।
1male
ਮੈਂ ਚਾਰਲੀ ਚੈਪਲਿਨ ਦੀ ਆਤਮ-ਕਥਾ ਬੜੇ ਸ਼ੌਕ ਨਾਲ ਪੜ੍ਹੀ ਹੈ।
1male
ਪਰ ਕਾਮਯਾਬੀ ਦੇ ਦੌਰ ਦਾ ਆਗਾਜ਼ ਹੁੰਦਿਆਂ ਹੀ ਉਹ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ।
1male
ਹੁਣ ਤੀਕਰ ਜਿਨ੍ਹਾਂ ਫਿਲਮਾਂ ਵਿਚ ਮੈਂ ਕੰਮ ਕੀਤਾ ਉਹਨਾਂ ਦੇ ਨਾਂ ਪੜਸਾਂਗ ਦੀਆਂ ਪੌੜੀਆਂ ਵਾਂਗ ਗਿਣਾਉਂਦਾ ਆਇਆ ਹਾਂ।
1male
ਪਰ ਅਗਲੇ, ਯਾਨੀ ਕਾਮਯਾਬੀ ਦੇ, ਅਠਾਰਾਂ ਵਰ੍ਹਿਆਂ ਵਿਚ ਮੈਂ ਸੌ ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕਰ ਗਿਆ।
1male
ਕਿਸ਼ਤੀ ਸੁਗਮ ਪਾਣੀਆਂ ਵਿਚ ਸੁਪਨੇ ਵਾਂਗ ਥਿਰਕਦੀ ਚਲੀ ਗਈ।
1male
ਨਿਰਮਾਤਾ ਤੇ ਨੋਟਾਂ ਦੇ ਦੱਥੇ, ਹਵਾ ਤੇ ਪਾਣੀ ਵਾਂਗ ਹੋ ਗਏ, ਜਿਨ੍ਹਾਂ ਨੂੰ ਆਦਮੀ ਵਰਤਦਾ ਹੋਇਆ ਗੌਲਦਾ ਨਹੀਂ।
1male
ਹੁਣ ਪੌੜੀਆਂ ਗਿਣਨ ਨਾਲ ਕੰਮ ਨਹੀਂ ਚਲ ਸਕਦਾ।
1male
ਡਾਇਰੀਆਂ ਪੜ੍ਹਨੀਆਂ ਪੈਣਗੀਆਂ, ਯਾਦ-ਸ਼ਕਤੀ ਤੇ ਜ਼ੋਰ ਪਾਉਣਾ ਪਏਗਾ, ਸੋਚ-ਵਿਚਾਰ ਕਰਨੀ ਪਏਗੀ।
1male